ਇੰਗਲੈਂਡ 'ਚ ਪੰਜਾਬੀ ਮਾਂ ਪੁੱਤ ਦਾ ਸ਼ਰਮਨਾਕ ਕਾਰਾ, ਆਪਣੇ ਹੀ ਭਾਈਚਾਰੇ ਨਾਲ ਕੀਤੀ ਘਿਨੌਣੀ ਹਰਕਤ! |OneIndia Punjabi

2023-12-25 3

ਇੰਗਲੈਂਡ ਵਿਚ ਭਾਰਤੀ ਮੂਲ ਦੀ ਮਾਂ ਤੇ ਉਸਦੇ ਪੁੱਤਰ ਨੂੰ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਇਥੋਂ ਦੇ ਸਿੱਖ ਭਾਈਚਾਰੇ ਨੇ ਇਕ ਵਿਆਹ ਦੇ ਭੁਗਤਾਨ ਲਈ ਭਾਰੀ ਮਾਤਰਾ ਵਿਚ ਪੈਸੇ ਇਕੱਠੇ ਕੀਤੇ ਸਨ ਪਰ ਇਨ੍ਹਾਂ ਪੈਸਿਆਂ ਦੀ ਚੋਰੀ ਹੋ ਗਈ ਸੀ। ਦੋਵਾਂ ‘ਤੇ ਇਨ੍ਹਾਂ ਪੈਸਿਆਂ ਦੀ ਚੋਰੀ ਦੀ ਸਾਜ਼ਿਸ਼ ਰਚਣ ਦਾ ਦੋਸ਼ ਲੱਗਾ।ਮਹਿਲਾ ਦੀ ਪਛਾਣ ਕਲਵੰਤ ਕੌਰ (41) ਤੇ ਉਨ੍ਹਾਂ ਦੇ ਪੁੱਤਰ ਲੰਕਨਪਾਲ (22 ਸਾਲ) ਹੈਂਪਸ਼ੀਰ ਦੇ ਸਾਊਥੈਂਪਟਨ ਵਿਚ ਰਹਿੰਦੇ ਹਨ। ਉਨ੍ਹਾਂ ‘ਤੇ ਚੋਰੀ ਦੀ ਸਾਜ਼ਿਸ਼ ਰਚਣ ਦਾ ਦੋਸ਼ ਲਗਾਇਆ ਗਿਆ ਸੀ।ਇਸ ਦੋਸ਼ ਨੂੰ ਦੋਵਾਂ ਨੇ ਅਕਤੂਬਰ ਵਿਚ ਸਵੀਕਾਰ ਵੀ ਕਰ ਲਿਆ ਸੀ। ਦੋਵੇਂ ਮਾਂ-ਪੁੱਤ ਸ਼ੁੱਕਰਵਾਰ ਨੂੰ ਸਾਊਥੈਂਪਟਨ ਕਰਾਊਨ ਕੋਰਟ ਵਿਚ ਪੇਸ਼ ਹੋਏ। ਕੁਲਵੰਤ ਕੌਰ ਨੂੰ 15 ਮਹੀਨੇ ਤੇ ਲੰਕਨਪਾਲ ਨੂ 30 ਮਹੀਨੇ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ।ਦੋਵਾਂ ਨੇ ਆਪਣੇ ਹੀ ਪਛਾਣ ਦੇ ਲੋਕਾਂ ਤੋਂ ਵੱਡੀ ਰਕਮ (8000 ਪੌਂਡ) ਚੋਰੀ ਕਰਨ ਦਾ ਫੈਸਲਾ ਕੀਤਾ ਸੀ।
.
Shameful act of Punjabi mother and son in England, a heinous act done with their own community!
.
.
.
#englandnews #punjabiyouth #punjabnews

Videos similaires